ਨਿਊਯਾਰਕ : ਜੇ ਤੁਹਾਡੇ ਵਿਚ ਮਾਈਗ੍ਰੇਨ ਦੇ ਲੱਛਣ ਦਿਸਣ ਤਾਂ ਵਿਟਾਮਿਨ ਦੀ ਜਾਂਚ ਕਰਾ ਲਓ, ਕਿਉਂਕਿ ਨਵੀਂ ਖੋਜ ਮੁਤਾਬਕ ਕੁਝ ਵਿਟਾਮਿਨ ਦੀ ਕਮੀ ਨਾਲ ਵੀ ਬੱਚਿਆਂ, ਨਾਬਾਲਿਗਾਂ ਅਤੇ ਬਾਲਗਾਂ ਵਿਚ ਮਾਈਗ੍ਰੇਨ ਰੋਗ ਹੋ ਸਕਦਾ ਹੈ। ਖੋਜਕਾਰਾਂ ਦੇ ਨਤੀਜੇ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਮਾਈਗ੍ਰੇਨ ਤੋਂ ਪੀੜਤ ਜ਼ਿਆਦਾਤਰ ਨਾਬਾਲਿਗਾਂ ਅਤੇ ਬਾਲਗਾਂ ਵਿਚ ਵਿਟਾਮਿਨ ਡੀ, ਰਾਈਬੋਫਲੇਬਿਨ ਅਤੇ ਕੋਇੰਜਾਈਮ ਕਿਊ10 ਦੀ ਘਾਟ ਪਾਈ ਗਈ। ਲੜਕਿਆਂ ਦੀ ਤੁਲਨਾ ਵਿਚ ਲੜਕੀਆਂ ਵਿਚ ਕੋਇੰਜਾਈਮ ਕਿਊ10 ਦੀ ਘਾਟ ਦੀ ਸੰਭਾਵਨਾ ਘੱਟ ਹੁੰਦੀ ਹੈ ਜਦੋਂਕਿ ਮਰਦਾਂ ਵਿਚ ਵਿਟਾਮਿਨ ਡੀ ਦੀ ਕਮੀ ਦੀ ਸੰਭਾਵਨਾ ਵੱਧ ਹੁੰਦੀ ਹੈ।
ਅਮਰੀਕਾ ਸਥਿਤ ਸਿਨਸਿਨਾਤੀ ਚਿਲਡਰਨਸ ਹਸਪਤਾਲ ਮੈਡੀਕਲ ਸੈਂਟਰ ਵਿਚ ਮੁਖ ਖੋਜਕਾਰ ਹਗਲਰ ਨੇ ਕਿਹਾ ਕਿ ਇਸ ਗੱਲ 'ਤੇ ਹਾਲੇ ਹੋਰ ਅਧਿਐਨ ਕਰਨ ਦੀ ਲੋੜ ਹੈ ਕਿ ਮਾਈਗਰੇਨ ਦੀ ਅਵਸਥਾ ਵਿਚ ਵਿਟਾਮਿਨ ਦੇ ਸੇਵਨ ਨਾਲ ਅਰਾਮ ਪਹੁੰਚਦਾ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਦੇ ਅਧਿਐਨ ਵਿਚ ਇਹ ਸਾਬਤ ਹੋ ਚੁੱਕਾ ਹੈ ਕਿ ਸਰੀਰ 'ਚ ਕੁਝ ਵਿਟਾਮਿਨਾਂ ਦੀ ਕਮੀ ਨਾਲ ਮਾਈਗ੍ਰੇਨ ਰੋਗ ਹੋ ਸਕਦਾ ਹੈ। ਨਤੀਜਾ ਅਮਰੀਕਾ ਦੇ ਸੈਨ ਡਿਆਗੋ ਵਿਚ ਹਾਲ ਹੀ ਵਿਚ ਅਮਰੀਕਨ ਹੇਡੇਕ ਸੋਸਾਇਟੀ ਦੇ ਵਿਗਿਆਨੀਆਂ ਦੀ ਸਾਲਾਨਾ 58ਵੀਂ ਬੈਠਕ ਦੌਰਾਨ ਪੇਸ਼ ਕੀਤਾ ਗਿਆ।
ਜੇਕਰ ਤਿਲ ਕਰ ਰਹੇ ਹਨ ਖੂਬਸੂਰਤੀ ਖਰਾਬ ਤਾਂ ਅਪਣਾਓ ਇਹ ਉਪਾਅ
NEXT STORY